Home Poems ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ1

ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ1

0

ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ (Moti te mandir osreh by Guru Nanak Dev ji)

ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ। 
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ। 
ਮਤੁ ਦੇਖ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ। 
ਹਰਿ ਬਿਨੁ ਜੀਉ ਜਲ ਬਲਿ ਜਾਉਂ
ਮੈਂ ਆਪਣਾ ਗੁਰੂ ਪੂਛਿ ਦੇਖਿਆ । ਅਵਰੁ ਨਾਹੀ ਥਾਉ।

— ਜੋ । ਰਤਨੀ — ਰਤਨਾਂ ਨਾਲ । ਜੜਾਉ — ਜੜਾਊ ਹੋ ਜਾਵੇ । ਕਸਤੂਰਿ — ਕਸਤੂਰੀ । ਕੁੰਗੂ — ਕੇਸਰ । ਅਗਰਿ – ਅਗਰ ਨਾਲ , ਊਦ ਦੀ ਸੁਗੰਧਿਤ ਲੱਕੜੀ ਨਾਲ । ਲੀਪਿ – ਲਿਪਾਈ ਕਰ ਕੇ । (ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ)

ਵਿਆਖਿਆ – ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਮੇਰੇ ਲਈ ਮੋਤੀਆਂ ਦੇ ਮਹਿਲ – ਮਾੜੀਆਂ ਉੱਸਰ ਪੈਣ , ਜੇ ਉਹ ਮਹਿਲ ਮਾੜੀਆਂ ਰਤਨਾਂ ਨਾਲ ਜੁੜੇ ਹੋਏ ਹੋਣ ; ਜੇ ਕਸਤੂਰੀ , ਕੇਸਰ , ਊਦ ਤੇ ਚੰਦਨ ਨਾਲ ਲਿਪਾਈ ਕਰ ਕੇ ਮੇਰੇ ਅੰਦਰ ਚਾਉ ਚੜ੍ਹੇ , ਤਾਂ ਵੀ ਇਹ ਸਾਰਾ ਕੁੱਝ ਵਿਅਰਥ ਹੈ , ਕਿਉਂਕਿ ਇਨ੍ਹਾਂ ਮਹਿਲ ਮਾੜੀਆਂ ਨੂੰ ਵੇਖ ਕੇ ਕਿਤੇ ਹੇ ਪ੍ਰਭੂ ! ਮੈਂ ਤੈਨੂੰ ਭੁਲਾ ਨਾ ਬੈਠਾਂ ਕਿਤੇ ਤੂੰ ਮੈਨੂੰ ਵਿਸਰ ਨਾ ਜਾਵੇਂ , ਕਿਤੇ ਇਹ ਨਾ ਹੋਵੇ ਕਿ ਤੇਰਾ ਨਾਂ ਮੇਰੇ ਮਨ ਵਿਚ ਟਿਕੇ ਹੀ ਨਾ । (ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ)

ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਕਿ ਪ੍ਰਭੂ ਤੋਂ ਵਿਛੜ ਕੇ ਜਿੰਦ ਸੜ – ਬਲ ਜਾਂਦੀ ਹੈ ਤੇ ਪ੍ਰਭੂ ਦੀ ਯਾਦ ਤੋਂ ਬਿਨਾਂ ਹੋਰ ਕੋਈ ਥਾਂ ਵੀ ਨਹੀਂ , ਜਿੱਥੇ ਇਹ ਸਾੜ ਮੁੱਕ ਸਕੇ । (ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ)

ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥
ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗ ਪਸਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥ 

ਮੋਹਣੀ – ਸੁੰਦਰ ਇਸਤਰੀ । ਰੰਗ ਪਸਾਉ – ਪਿਆਰ ਦੀ ਖੇਡ । (ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ)

ਵਿਆਖਿਆ – ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਮੇਰੇ ਰਹਿਣ ਵਾਸਤੇ ਧਰਤੀ ਹੀਰੇ ਲਾਲਾਂ ਨਾਲ ਜੁੜੀ ਜਾਵੇ , ਜੇ ਮੇਰੇ ਸੌਣ ਵਾਲੇ ਪਲੰਗ ਉੱਤੇ ਲਾਲ ਜੜੇ ਜਾਣ , ਜੇ ਮੇਰੇ ਸਾਹਮਣੇ ਉਹ ਸੁੰਦਰ ਇਸਤਰੀ ਆਨੰਦ ਦਾ ਪਸਾਰ ਕਰੇ , ਜਿਸ ਦੇ ਮੱਥੇ ਉੱਤੇ ਮਣੀ ਸ਼ੋਭ ਰਹੀ ਹੋਵੇ , ਤਾਂ ਵੀ ਇਹ ਸਭ ਕੁੱਝ ਵਿਅਰਥ ਹੈ । ਮੈਨੂੰ ਖ਼ਤਰਾ ਹੈ ਕਿ ਅਜਿਹੀ ਸੁੰਦਰੀ ਨੂੰ ਵੇਖ ਕੇ ਹੇ ਪ੍ਰਭੂ ! ਮੈਂ ਕਿਤੇ ਤੈਨੂੰ ਭੁਲਾ ਨਾ ਬੈਠਾਂ , ਕਿਤੇ ਤੂੰ ਮੈਨੂੰ ਵਿਸਰ ਨਾ ਜਾਏਂ , ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾ । (ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ)

ਸਿਧੁ ਹੋਵਾ ਸਿਧੁ ਲਾਈ ਰਿਧ ਆਖਾ ਆਉ ॥
ਗੁਪਤੁ ਪਰਗਟੁ ਹੋਇ ਬੈਸਾ ਲੋਕ ਰਾਖੈ ਭਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥

ਸਿਧੂ – ਜੋਗੀ । ਸਿਧੁ ਲਾਈ – ਸਮਾਧੀ ਲਾ ਕੇ ਬੈਠਣਾ । ਰਿਧ — ਜੋਗ ਤੋਂ ਪ੍ਰਾਪਤ ਹੋਈਆਂ ਬਰਕਤਾਂ । ਬੈਸਾ – ਬੈਠਾ । ਭਾਉ — ਪਿਆਰ । (ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ)

ਵਿਆਖਿਆ – ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਜੇ ਮੈਂ ਪੂਰਾ ਜੋਗੀ ਬਣ ਜਾਵਾਂ , ਜੇ ਮੈਂ ਜੋਗ ਸਮਾਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ , ਜੇ ਮੈਂ ਜੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਅਵਾਜ਼ ਮਾਰਾਂ ਤੇ ਉਹ ਮੇਰੇ ਕੋਲ ਆ ਜਾਣ , ਜੇ ਜੋਗ ਦੀ ਸ਼ਕਤੀ ਨਾਲ ਮੈਂ ਕਦੇ ਲੁਕ ਸਕਾਂ ਤੇ ਕਦੇ ਪ੍ਰਤੱਖ ਹੋ ਕੇ ਬੈਠ ਜਾਵਾਂ , ਜੇ ਸੰਸਾਰ ਮੇਰਾ ਆਦਰ ਕਰੇ , ਤਾਂ ਵੀ ਇਹ ਸਭ ਕੁੱਝ ਵਿਅਰਥ ਹੈ , ਮੈਨੂੰ ਖ਼ਤਰਾ ਹੈ ਕਿ ਇਨ੍ਹਾਂ ਰਿਧੀਆਂ – ਸਿੱਧੀਆਂ ਨੂੰ ਵੇਖ ਕੇ ਹੇ ਪ੍ਰਭੂ ! ਮੈਂ ਕਿਤੇ ਤੈਨੂੰ ਭੁਲਾ ਨਾ ਬੈਠਾਂ , ਕਿਤੇ ਤੂੰ ਮੈਨੂੰ ਵਿਸਰ ਨਾ ਜਾਏਂ , ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾ । (ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ)

ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥
ਹੁਕਮੁ ਹਾਸਲੁ ਕਰੀ ਬੈਠਾ, ਨਾਨਕਾ ਸਭ ਵਾਉ ॥
ਮਤੁ ਦੇਖ ਭੂਲਾ ਵੀਸਰੈ, ਤੇਰਾ ਚਿਤਿ ਨ ਆਵੇ ਨਾਉ ॥ 

ਮੇਲਿ — ਇਕੱਠਾ ਕਰ ਕੇ । ਲਸਕਰ — ਫ਼ੌਜਾਂ । ਹਾਸਲੁ ਕਰੀ — ਹਾਸਲ ਕਰਾਂ , ਚਲਾਵਾਂ ।ਵਾਉ — ਹਵਾ ਵਰਗਾ , ਵਿਅਰਥ ਫੋਕਾ । (ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ)

ਵਿਆਖਿਆ – ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਜੇ ਮੈਂ ਫ਼ੌਜਾਂ ਇਕੱਠੀਆਂ ਕਰ ਕੇ ਬਾਦਸ਼ਾਹ ਬਣ ਜਾਵਾਂ , ਜੇ ਮੈਂ ਤਖ਼ਤ ਉੱਤੇ ਬੈਠਾ ਬਾਦਸ਼ਾਹੀ ਦਾ ਹੁਕਮ ਚਲਾ ਸਕਾਂ , ਤਾਂ ਵੀ ਸਭ ਕੁੱਝ ਵਿਅਰਥ ਹੈ , ਮੈਨੂੰ ਖ਼ਤਰਾ ਹੈ ਕਿ ਇਹ ਰਾਜ – ਭਾਗ ਵੇਖ ਕੇ ਕਿਤੇ ਹੇ ਪ੍ਰਭੂ ! ਮੈਂ ਤੈਨੂੰ ਭੁਲਾ ਨਾ ਬੈਠਾਂ , ਕਿਤੇ ਤੂੰ ਮੈਨੂੰ ਵਿਸਰ ਨਾ ਜਾਏਂ , ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾ। (ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ)

ਹੋਰ ਪੜ੍ਹੋ

5/5 - (3 votes)
Previous articleਗਗਨ ਮੈ ਥਾਲੁ-ਗੁਰੂ ਨਾਨਕ ਦੇਵ ਜੀ1
Next articleਖੁਰਾਸਾਨ ਖਸਮਾਨਾ-ਗੁਰੂ ਨਾਨਕ ਦੇਵ ਜੀ1

LEAVE A REPLY

Please enter your comment!
Please enter your name here
Captcha verification failed!
CAPTCHA user score failed. Please contact us!

This site uses Akismet to reduce spam. Learn how your comment data is processed.