Home Poems ਦਿਲਹੁ ਮੁਹਬਤਿ ਜਿਨੁ-ਸ਼ੇਖ਼ ਫ਼ਰੀਦ ਜੀ

ਦਿਲਹੁ ਮੁਹਬਤਿ ਜਿਨੁ-ਸ਼ੇਖ਼ ਫ਼ਰੀਦ ਜੀ

0

ਦਿਲਹੁ ਮੁਹਬਤਿ ਜਿਨੁ-ਸ਼ੇਖ਼ ਫ਼ਰੀਦ ਜੀ (dil mohabbat jinu by Sheikh Farid ji)

ਦਿਲਹੁ ਮੁਹਬਤਿ ਜਿਨੁ ਸੇਈ ਸਚਿਆ । ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥ ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ ਵਿਸਰਿਆ ਜਿਨਾ ਨਾਮੁ ਤੇ ਭੁਇ ਭਾਰ ਥੀਏ ।

ਮੁਹਬਤਿ — ਪਿਆਰ। ਸੇਈ — ਉਹ ।ਸਚਿਆ — ਸੱਚੇ । ਕਾਂਢੇ — ਕਹੇ ਜਾਂਦੇ ਹਨ । ਕਚਿਆ — ਕੱਚੇ , ਝੂਠੇ । ਇਸਕ— ਇਸ਼ਕ , ਪਿਆਰ । ਭੁਇ — ਧਰਤੀ। (ਦਿਲਹੁ ਮੁਹਬਤਿ ਜਿਨੁ- ਸ਼ੇਖ਼ ਫ਼ਰੀਦ ਜੀ )

ਵਿਆਖਿਆ – ਸ਼ੇਖ਼ ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਜੋ ਮਨੁੱਖ ਰੱਬ ਦੇ ਪਿਆਰ ਵਿਚ ਰੱਤੇ ਹੋਏ ਹਨ , ਜੋ ਮਨੁੱਖ ਰੱਬ ਦੇ ਦੀਦਾਰ ਵਿਚ ਰੰਗੇ ਹੋਏ ਹਨ , ਉਹ ਹੀ ਅਸਲ ਮਨੁੱਖ ਹਨ , ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ , ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਹਨ । ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ , ਉਹੀ ਸੱਚੇ ਆਸ਼ਕ ਹਨ , ਪਰ ਜਿਨ੍ਹਾਂ ਦੇ ਮਨ ਵਿਚ ਹੋਰ ਹੈ ਤੇ ਉਹ ਮੂੰਹੋਂ ਕੁੱਝ ਹੋਰ ਆਖਦੇ ਹਨ , ਉਹ ਕੱਚੇ ਆਸ਼ਕ ਆਖੇ ਜਾਂਦੇ ਹਨ ।

ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥ ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥

ਦਰਿ — ਦਰਵਾਜ਼ਾ । ਦਰਵੇਸ – ਫ਼ਕੀਰ । ਮਾਉ — ਮਾਂ । (ਦਿਲਹੁ ਮੁਹਬਤਿ ਜਿਨੁ-ਸ਼ੇਖ਼ ਫ਼ਰੀਦ ਜੀ)

ਵਿਆਖਿਆ – ਸ਼ੇਖ਼ ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਮਨੁੱਖ ਰੱਬ ਦੇ ਦਰ ਦੇ ਫ਼ਕੀਰ ਹਨ , ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦੀ ਖ਼ੈਰ ਮੰਗ ਸਕਦੇ ਹਨ , ਜਿਨ੍ਹਾਂ ਨੂੰ ਰੱਬ ਨੇ ਆਪਣੇ ਲੜ ਲਾਇਆ ਹੈ । ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ ਭਾਗਾਂ ਵਾਲੀ ਹੈ , ਉਨ੍ਹਾਂ ਦਾ ਜਗਤ ਵਿਚ ਆਉਣਾ ਸਫਲ ਹੈ।

ਪਰਵਰਦਗਾਰ ਅਪਾਰ ਅਗਮ ਬੇਅੰਤ ਤੂੰ ॥ ਜਿਨ੍ਹਾਂ ਪਛਾਤਾ ਸਚੁ ਚੁੰਮਾ ਪੈਰ ਮੂੰ ॥ ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥ ਸ਼ੇਖ ਫ਼ਰੀਦੈ ਖੈਰੁ ਦੀਜੈ ਬੰਦਗੀ ॥

ਪਰਵਰਦਗਾਰ – ਪਾਲਣਹਾਰ ।ਅਪਾਰ – ਬੇਅੰਤ । ਅਗਮ — ਅਪਹੁੰਚ ।ਮੂੰ — ਮੇਰਾ । ਪਨਹ — ਆਸਰਾ । ਖੁਦਾਇ — ਹੋ ਖ਼ੁਦਾ । ਬਖਸੰਦਗੀ – ਬਖਸ਼ਣਹਾਰ ।ਬੰਦਗੀ – ਭਗਤੀ । (ਦਿਲਹੁ ਮੁਹਬਤਿ ਜਿਨੁ-ਸ਼ੇਖ਼ ਫ਼ਰੀਦ ਜੀ)

ਵਿਆਖਿਆ — ਸ਼ੇਖ਼ ਫ਼ਰੀਦ ਜੀ ਪਰਮਾਤਮਾ ਨੂੰ ਸੰਬੋਧਨ ਕਰਦਿਆਂ ਕਹਿੰਦੇ ਹਨ ਕਿ ਹੇ ਪਾਲਣਹਾਰ ! ਹੇ ਬੇਅੰਤ ! ਹੇ ਅਪਹੁੰਚ ਪਰਮਾਤਮਾ ! ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ , ਮੈਂ ਉਨ੍ਹਾਂ ਦੇ ਪੈਰ ਚੁੰਮਦਾ ਹਾਂ । ਹੇ ਖ਼ੁਦਾ ! ਮੈਨੂੰ ਇਕ ਤੇਰਾ ਹੀ ਆਸਰਾ ਹੈ। ਤੂੰ ਪਾਪੀ ਬੰਦੇ ਨੂੰ ਬਖ਼ਸ਼ਣ ਵਾਲਾ ਹੈਂ। ਮੈਂ ਤੇਰੇ ਕੋਲੋਂ ਇਹ ਮੰਗਦਾ ਹਾਂ ਕਿ ਤੂੰ ਮੈਨੂੰ ਆਪਣੀ ਭਗਤੀ ਦੀ ਖੈਰ ਦੇਹ , ਤਾਂ ਜੋ ਮੈਂ ਸਦਾ ਤੇਰੇ ਨਾਮ ਵਿਚ ਜੁੜਿਆ ਰਹਾਂ।

ਦਿਲਹੁ ਮੁਹਬਤਿ ਜਿਨੁ ਸੇਈ ਸਚਿਆ । ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥ ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ ਵਿਸਰਿਆ ਜਿਨਾ ਨਾਮੁ ਤੇ ਭੁਇ ਭਾਰ ਥੀਏ ।

ਮੁਹਬਤਿ — ਪਿਆਰ। ਸੇਈ — ਉਹ ।ਸਚਿਆ — ਸੱਚੇ । ਕਾਂਢੇ — ਕਹੇ ਜਾਂਦੇ ਹਨ । ਕਚਿਆ — ਕੱਚੇ , ਝੂਠੇ । ਇਸਕ— ਇਸ਼ਕ , ਪਿਆਰ । ਭੁਇ — ਧਰਤੀ।

ਵਿਆਖਿਆ – ਸ਼ੇਖ਼ ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਜੋ ਮਨੁੱਖ ਰੱਬ ਦੇ ਪਿਆਰ ਵਿਚ ਰੱਤੇ ਹੋਏ ਹਨ , ਜੋ ਮਨੁੱਖ ਰੱਬ ਦੇ ਦੀਦਾਰ ਵਿਚ ਰੰਗੇ ਹੋਏ ਹਨ , ਉਹ ਹੀ ਅਸਲ ਮਨੁੱਖ ਹਨ , ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ , ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਹਨ । ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ , ਉਹੀ ਸੱਚੇ ਆਸ਼ਕ ਹਨ , ਪਰ ਜਿਨ੍ਹਾਂ ਦੇ ਮਨ ਵਿਚ ਹੋਰ ਹੈ ਤੇ ਉਹ ਮੂੰਹੋਂ ਕੁੱਝ ਹੋਰ ਆਖਦੇ ਹਨ , ਉਹ ਕੱਚੇ ਆਸ਼ਕ ਆਖੇ ਜਾਂਦੇ ਹਨ ।

ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥ ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥

ਦਰਿ — ਦਰਵਾਜ਼ਾ । ਦਰਵੇਸ – ਫ਼ਕੀਰ । ਮਾਉ — ਮਾਂ ।

ਵਿਆਖਿਆ – ਸ਼ੇਖ਼ ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਮਨੁੱਖ ਰੱਬ ਦੇ ਦਰ ਦੇ ਫ਼ਕੀਰ ਹਨ , ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦੀ ਖ਼ੈਰ ਮੰਗ ਸਕਦੇ ਹਨ , ਜਿਨ੍ਹਾਂ ਨੂੰ ਰੱਬ ਨੇ ਆਪਣੇ ਲੜ ਲਾਇਆ ਹੈ । ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ ਭਾਗਾਂ ਵਾਲੀ ਹੈ , ਉਨ੍ਹਾਂ ਦਾ ਜਗਤ ਵਿਚ ਆਉਣਾ ਸਫਲ ਹੈ।

ਪਰਵਰਦਗਾਰ ਅਪਾਰ ਅਗਮ ਬੇਅੰਤ ਤੂੰ ॥ ਜਿਨ੍ਹਾਂ ਪਛਾਤਾ ਸਚੁ ਚੁੰਮਾ ਪੈਰ ਮੂੰ ॥ ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥ ਸ਼ੇਖ ਫ਼ਰੀਦੈ ਖੈਰੁ ਦੀਜੈ ਬੰਦਗੀ ॥

ਪਰਵਰਦਗਾਰ – ਪਾਲਣਹਾਰ ।ਅਪਾਰ – ਬੇਅੰਤ । ਅਗਮ — ਅਪਹੁੰਚ ।ਮੂੰ — ਮੇਰਾ । ਪਨਹ — ਆਸਰਾ । ਖੁਦਾਇ — ਹੋ ਖ਼ੁਦਾ । ਬਖਸੰਦਗੀ – ਬਖਸ਼ਣਹਾਰ ।ਬੰਦਗੀ – ਭਗਤੀ ।

ਵਿਆਖਿਆ — ਸ਼ੇਖ਼ ਫ਼ਰੀਦ ਜੀ ਪਰਮਾਤਮਾ ਨੂੰ ਸੰਬੋਧਨ ਕਰਦਿਆਂ ਕਹਿੰਦੇ ਹਨ ਕਿ ਹੇ ਪਾਲਣਹਾਰ ! ਹੇ ਬੇਅੰਤ ! ਹੇ ਅਪਹੁੰਚ ਪਰਮਾਤਮਾ ! ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ , ਮੈਂ ਉਨ੍ਹਾਂ ਦੇ ਪੈਰ ਚੁੰਮਦਾ ਹਾਂ । ਹੇ ਖ਼ੁਦਾ ! ਮੈਨੂੰ ਇਕ ਤੇਰਾ ਹੀ ਆਸਰਾ ਹੈ। ਤੂੰ ਪਾਪੀ ਬੰਦੇ ਨੂੰ ਬਖ਼ਸ਼ਣ ਵਾਲਾ ਹੈਂ। ਮੈਂ ਤੇਰੇ ਕੋਲੋਂ ਇਹ ਮੰਗਦਾ ਹਾਂ ਕਿ ਤੂੰ ਮੈਨੂੰ ਆਪਣੀ ਭਗਤੀ ਦੀ ਖੈਰ ਦੇਹ , ਤਾਂ ਜੋ ਮੈਂ ਸਦਾ ਤੇਰੇ ਨਾਮ ਵਿਚ ਜੁੜਿਆ ਰਹਾਂ।

ਹੋਰ ਪੜ੍ਹੋ-

5/5 - (1 vote)
Previous articleਤਪਿ ਤਪਿ ਲੁਹਿ ਲੁਹਿ-ਸ਼ੇਖ਼ ਫ਼ਰੀਦ ਜੀ1
Next articleਗੁਰੂ ਨਾਨਕ ਦੇਵ ਜੀ ਦਾ ਲੇਖ

LEAVE A REPLY

Please enter your comment!
Please enter your name here
Captcha verification failed!
CAPTCHA user score failed. Please contact us!

This site uses Akismet to reduce spam. Learn how your comment data is processed.