Home Poems ਚੇਤੁ ਬਸੰਤੁ ਭਲਾ-ਗੁਰੂ ਨਾਨਕ ਦੇਵ ਜੀ

ਚੇਤੁ ਬਸੰਤੁ ਭਲਾ-ਗੁਰੂ ਨਾਨਕ ਦੇਵ ਜੀ

0

ਚੇਤੁ ਬਸੰਤੁ ਭਲਾ-ਗੁਰੂ ਨਾਨਕ ਦੇਵ ਜੀ (chet basant bhala by Guru Nanak Dev Ji)

ਚੇਤੁ ਬਸੰਤੁ ਭਲਾਭਵਰ ਸੁਹਾਵੜਏ। 
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੇ । 
ਪਿਰੁ ਘਰਿ ਨਹੀਂ ਆਵੈ ਧਨ ਕਿਉ ਸੁਖ ਪਾਵੈ ॥ 
ਬਿਰਹਿ ਬਿਰੋਧ ਤਨੁ ਛੀਜੈ ਕੋਕਿਲ ਅੰਬਿ । 
ਸੁਹਾਵੀ ਬੋਲੇ ਕਿਉ ਦੁਖੁ ਅੰਕਿ ਸਹੀਜੈ ॥ 
ਭਵਰ ਭਵੰਤਾ ਫੂਲੀ ਡਾਲੀ ਕਿਉਂ ਜੀਵਾ ਮਰੁ ਮਾਏ । 
ਨਾਨਕ ਚੇਤਿ ਸਹਜਿ ਸੁਖ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ।।

ਭਵਰ – ਭੌਰੇ । ਸੁਹਾਵੜੇ – ਸੁੰਦਰ । ਮੰਝ – ਵਿਚ । ਬਾਰਿ – ਬਾਰ ਦਾ ਇਲਾਕਾ । ਪਿਰੂ – ਪਤੀ । ਧਨ – ਇਸਤਰੀ । ਬਿਰਹਿ ਬਿਰੋਧ – ਖਿਚਾ – ਖਿਚੀ । ਛੀਜੈ – ਤੋੜਦਾ ਹੈ । ਅੰਕਿ — ਹਿਰਦਾ , ਅੰਗ । ਭਵੰਤਾ – ਘੁੰਮਦਾ ਹੈ ।(ਚੇਤੁ ਬਸੰਤੁ ਭਲਾ)

ਵਿਆਖਿਆ – ਚੇਤ ਦੇ ਮਹੀਨੇ ਵਿਚ ਚਾਰੇ ਪਾਸੇ ਖਿੜੀ ਹੋਈ ਬਸੰਤ ਰੁੱਤ ਬੜੀ ਸੁੰਦਰ ਦਿਖਾਈ ਦਿੰਦੀ ਹੈ ਤੇ ਆਲੇ – ਦੁਆਲੇ ਖਿੜੇ ਸੋਹਣੇ ਫੁੱਲਾਂ ਦੁਆਲੇ ਘੁੰਮ ਰਹੇ ਭੋਰੇ ਬੜੇ ਸੁੰਦਰ ਲਗਦੇ ਹਨ । ਬਾਰ ਦੇ ਇਲਾਕੇ ਵਿਚ ਜਿਸ ਤਰ੍ਹਾਂ ਜੰਗਲ ਦੇ ਰੁੱਖਾਂ ਦੇ ਨਵੀਆਂ ਪੱਤਿਆਂ ਤੇ ਫੁੱਲਾਂ ਨਾਲ ਭਰ ਜਾਣ ਦੇ ਨਾਲ ਬਸੰਤ ਰੁੱਤ ਦੇ ਆਉਣ ਦਾ ਪਤਾ ਲਗਦਾ ਹੈ , ਇਸੇ ਪ੍ਰਕਾਰ ਹੀ ਜੇਕਰ ਮੇਰਾ ਪਿਆਰਾ ਪ੍ਰਭੂ ਮੇਰੇ ਹਿਰਦੇ – ਘਰ ਵਿਚ ਆ ਜਾਵੇ , ਤਾਂ ਮੇਰੇ ਹਿਰਦੇ ਦਾ ਕੋਲ – ਫੁੱਲ ਵੀ ਖਿੜ ਜਾਵੇ ।

ਜਦ ਤਕ ਪਿਆਰਾ ਪ੍ਰਭੂ ਹਿਰਦੇ – ਘਰ ਵਿਚ ਨਹੀਂ ਵਸਦਾ , ਤਦ ਤਕ ਜੀਵ ਰੂਪ ਇਸਤਰੀ ਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ । ਪ੍ਰਭੂ – ਪਤੀ ਦੇ ਵਿਛੋੜੇ ਕਾਰਨ ਉਸ ਦਾ ਸਰੀਰ ਵਿਕਾਰਾਂ ਦੇ ਹਮਲਿਆਂ ਨਾਲ ਕਮਜ਼ੋਰ ਹੋ ਜਾਂਦਾ ਹੈ । ਚੇਤ ਦੇ ਮਹੀਨੇ ਵਿਚ ਕੋਇਲ ਅੰਬਾਂ ਉੱਪਰ ਬੈਠ ਕੇ ਮਿੱਠੇ ਬੋਲ ਬੋਲਦੀ ਹੈ ਪਰ ਵਿਯੋਗਣ ਨੂੰ ਇਹ ਮਿੱਠੇ ਬੋਲ ਚੰਗੇ ਨਹੀਂ ਲਗਦੇ , ਸਗੋਂ ਦੁਖਦਾਈ ਲਗਦੇ ਹਨ ਤੇ ਉਸ ਪਾਸੋਂ ਵਿਛੋੜੇ ਦਾ ਦੁੱਖ ਸਹਾਰਿਆ ਨਹੀਂ ਜਾਂਦਾ । ਉਹ ਇਸ ਅਵਸਥਾ ਨੂੰ ਦੇਖ ਕੇ ਕੁਰਲਾ ਉੱਠਦੀ ਹੈ ।

ਉਸ ਦਾ ਮਨ – ਭੌਰਾ ਅੰਦਰ ਖਿੜੇ ਹੋਏ ਹਿਰਦੇ – ਕਮਲ ਨੂੰ ਛੱਡ ਕੇ ਦੁਨੀਆ ਦੇ ਰੰਗਾਂ – ਤਮਾਸ਼ਿਆਂ ਰੂਪੀ ਫੁੱਲਾਂ ਦੀਆਂ ਡਾਲੀਆਂ ਉੱਪਰ ਭਟਕਦਾ ਫਿਰਦਾ ਹੈ । ਇਹ ਆਤਮਿਕ ਜੀਵਨ ਨਹੀਂ , ਸਗੋਂ ਆਤਮਿਕ ਮੌਤ ਹੈ । ਗੁਰੂ ਨਾਨਕ ਸਾਹਿਬ ਫ਼ਰਮਾਉਂਦੇ ਹਨ ਕਿ ਜੀਵ – ਇਸਤਰੀ ਨੂੰ ਚੇਤ ਦੇ ਮਹੀਨੇ ਸਹਿਜ – ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ , ਜੇ ਉਹ ਪ੍ਰਭੂ – ਪਤੀ ਨੂੰ ਆਪਣੇ ਹਿਰਦੇ ਘਰ ਵਿਚ ਲੱਭ ਲਏ ।(ਚੇਤੁ ਬਸੰਤੁ ਭਲਾ)

ਵੈਸਾਖ ਭਲਾ ਸਾਖਾ ਵੇ ਸ ਕਰੋ ।
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ । 
ਘਰ ਆਉ ਪਿਆਰੇ ਦੂਤਰ ਤਾਰੇ ਤੁਧ ਬਿਨੁ ਅਢੁ ਨ ਮੋਲੋ । 
ਕੀਮਤਿ ਕਉਣ ਕਰੇ ਤੁਧੁ ਭਾਵਾ ਦੇਖਿ ਵਿਖਾਵੈ ਢੋਲੋ । 
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥ 
ਨਾਨਕ ਵੈਸਾਖੀ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ।

ਸਾਖਾ – ਟਹਿਣੀਆਂ । ਦੂਤਰ – ਨਾ ਤਰ ਸਕਣ ਵਾਲੇ । ਅਢੁ – ਅੱਧੀ ਕੌਡੀ । ਮੋਲੋ – ਮੁੱਲ । ਢੋਲੋ – ਪਿਆਰਾ ।(ਚੇਤੁ ਬਸੰਤੁ ਭਲਾ)

ਵਿਆਖਿਆ – ਵਿਸਾਖ ਦਾ ਸੁੰਦਰ ਮਹੀਨਾ ਆ ਗਿਆ ਹੈ ਅਤੇ ਰੁੱਖਾਂ ਤੇ ਬੂਟਿਆਂ ਦੀਆਂ ਟਹਿਣੀਆਂ ਸੱਜ – ਵਿਆਹੀਆਂ ਵਾਂਗ ਕੂਲੇ – ਕੂਲੇ ਪੱਤਰਾਂ ਦਾ ਹਾਰ – ਸ਼ਿੰਗਾਰ ਕਰਦੀਆਂ ਹਨ । ਟਹਿਣੀਆਂ ਦਾ ਹਾਰ – ਸ਼ਿੰਗਾਰ ਦੇਖ ਕੇ ਵਿਛੜੀ ਨਾਰ ਦੇ ਅੰਦਰ ਵੀ ਪਤੀ ਨੂੰ ਮਿਲਣ ਦੀ ਧੂਹ ਪੈਂਦੀ ਹੈ ਤੇ ਉਹ ਆਪਣੇ ਘਰ ਦੇ ਬੂਹੇ ਵਿਚ ਖਲੋਤੀ ਪਤੀ ਦਾ ਰਾਹ ਤੱਕਦੀ ਹੈ । ਇਸ ਤਰ੍ਹਾਂ ਕੁਦਰਤ ਰਾਣੀ ਦਾ ਹਾਰ – ਸ਼ਿੰਗਾਰ ਦੇਖ ਕੇ ਜੀਵ – ਇਸਤਰੀ ਆਪਣੇ ਹਿਰਦੇ ਦੇ ਦਰ ਤੇ ਪ੍ਰਭੂ ਦੀ ਉਡੀਕ ਕਰਦੀ ਹੈ ਤੇ ਆਖਦੀ ਹੈ ਕਿ ਹੇ ਪ੍ਰਭੂ – ਪਤੀ ਜੀਓ , ਮਿਹਰ ਕਰ ਕੇ ਮੇਰੇ ਹਿਰਦੇ – ਘਰ ਵਿਚ ਆਓ ਅਤੇ ਮੈਨੂੰ ਇਸ ਬਿਖਮ ਸੰਸਾਰ ਸਾਗਰ ਵਿਚੋਂ ਪਾਰ ਲੰਘਾਓ ।

ਤੇਰੇ ਬਗ਼ੈਰ ਮੇਰੀ ਕੀਮਤ ਅੱਧੀ ਕੌਡੀ ਵੀ ਨਹੀਂ । ਹੇ ਸਾਜਨ – ਪ੍ਰਭੂ ! ਜੇ ਸੱਚਾ ਗੁਰੂ ਤੇਰਾ ਦਰਸ਼ਨ ਕਰ ਕੇ ਮੈਨੂੰ ਵੀ ਤੇਰਾ ਦਰਸ਼ਨ ਕਰਾ ਦੇਵੇ ਅਤੇ ਜੇ ਮੈਂ ਤੈਨੂੰ ਚੰਗੀ ਲੱਗ ਜਾਵਾਂ , ਤਾਂ ਮੇਰਾ ਕੋਈ ਵੀ ਮੁੱਲ ਨਹੀਂ ਪਾ ਸਕਦਾ । ਫਿਰ ਮੈਂ ਬਹੁਮੁੱਲੀ ਹੋ ਜਾਂਦੀ ਹਾਂ । ਫਿਰ ਤੂੰ ਮੈਨੂੰ ਕਿਤੇ ਦੂਰ ਨਹੀਂ ਜਾਪੇਂਗਾ । ਮੈਨੂੰ ਯਕੀਨ ਹੋਵੇਗਾ ਕਿ ਤੂੰ ਮੇਰੇ ਅੰਦਰ ਹੀ ਵਸਦਾ ਹੈਂ । ਮੈਨੂੰ ਉਸ ਟਿਕਾਣੇ ਦੀ ਸੋਝੀ ਹੋ ਜਾਵੇਗੀ , ਜਿੱਥੇ ਤੂੰ ਵਸਦਾ ਹੈਂ ।

ਗੁਰੂ ਜੀ ਫ਼ਰਮਾਉਂਦੇ ਹਨ ਕਿ ਵਿਸਾਖ ਦੇ ਮਹੀਨੇ ਵਿਚ ਕੁਦਰਤ ਰਾਣੀ ਦਾ ਸੁਹਜ – ਸ਼ਿੰਗਾਰ ਦੇਖ ਕੇ ਉਹ ਜੀਵ – ਇਸਤਰੀ ਪ੍ਰਭੂ – ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ , ਜਿਸ ਦੀ ਸੁਰਤ ਗੁਰੂ ਦੇ ਸ਼ਬਦ ਵਿਚ ਜੁੜੀ ਰਹਿੰਦੀ ਹੈ , ਜਿਸ ਦਾ ਮਨ ਸਿਫ਼ਤ – ਸਾਲਾਹ ਵਿਚ ਹੀ ਰਿਝ ਜਾਂਦਾ ਹੈ । ਭਾਵ ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਸਿਫ਼ਤ – ਸਾਲਾਹ ਵਿਚ ਗਿੱਝ ਜਾਂਦਾ ਹੈ , ਉਸ ਨੂੰ ਕੁਦਰਤ ਦੀ ਸੁੰਦਰਤਾ ਵੀ ਪ੍ਰਭੂ ਦੇ ਚਰਨਾਂ ਵਿਚ ਜੋੜਨ ਵਿਚ ਸਹਾਇਤਾ ਕਰਦੀ ਹੈ ।(ਚੇਤੁ ਬਸੰਤੁ ਭਲਾ)

5/5 - (2 votes)
Previous articleਲਬੁ ਪਾਪ ਦੁਇ ਰਾਜਾ ਮਹਤਾ-ਗੁਰੂ ਨਾਨਕ ਦੇਵ ਜੀ1
Next articleਪੇਂਡੂ ਜੀਵਨ ਤੇ ਲੇਖ

LEAVE A REPLY

Please enter your comment!
Please enter your name here
Captcha verification failed!
CAPTCHA user score failed. Please contact us!

This site uses Akismet to reduce spam. Learn how your comment data is processed.